ਅੱਜ ਬਹੁਗਿਣਤੀ ਭੇਡਾਂ ਦਾ ਰਾਜ |

ਸ਼ੇਰ ਮਾਸਾਹਾਰੀ ਜਾਨਵਰ ਹੈ ਤੇ ਇਸ ਨੂੰ ਜਿਊਂਦਿਆਂ ਰਹਿਣ ਲਈ ਦੂਸਰੇ ਜਾਨਵਰਾਂ ਨੂੰ ਖਾਣਾ ਪੈਂਦਾ ਹੈ – ਦੂਸਰੇ ਜਾਨਵਰਾਂ ਨੂੰ ਮਾਰਨ ਲਈ ਸ਼ੇਰ ਹਰ ਤਰਾਂ ਦੀ ਰਣਨੀਤੀ ਅਪਣਾਉਂਦਾ ਹੈ – ਮਸਲਨ ਗਿਰੋਹ ਵਿਚ ਰਹਿ ਕੇ ਹਮਲਾ ਕਰਨਾ, ਲੁਕ ਕੇ ਘਾਤ ਲਾ ਕੇ ਹਮਲਾ ਕਰਨਾ, ਸ਼ਿਕਾਰ ਨੂੰ ਅਛੋਪਲੇ ਜਾ ਪੈਣਾ ਆਦਿ – ਜੇ ਇਹ ਨਾ ਕਰੇ ਤਾਂ ਸ਼ੇਰ ਦੀ ਨਸਲ ਜਲਦੀ ਖਤਮ ਹੋ ਜਾਵੇ|

ਹਰ ਜਿਊਂਦਾ ਜੀਵ ਆਪਣੇ ਜਿਊਂਦੇ ਰਹਿਣ ਲਈ ਤੇ ਆਪਣੀ ਨਸਲ ਅੱਗੇ ਵਧਾਉਣ ਲਈ ਕੁਦਰਤੀ ਤੌਰ ਤੇ ਹੀ ਕੁਝ ਦਾਅ-ਪੇਚਾਂ ਨਾਲ ਲੈਸ ਹੁੰਦਾ ਹੈ |

ਸ਼ੇਰ ਵੀ ਏਹੀ ਕੁਝ ਕਰਦਾ ਹੈ – ਕਦੇ ਸਫਲ ਹੁੰਦਾ ਹੈ ਤੇ ਬਹੁਤੀ ਵਾਰ ਅਸਫਲ ਵੀ ਹੁੰਦਾ ਹੈ | ਮਝਾਂ ਦਾ ਵੱਡਾ ਗਿਰੋਹ ਇਕੱਠਾ ਰਹੇ ਤਾਂ ਸ਼ੇਰਾਂ ਦੇ ਝੁੰਡ ਨੂੰ ਭਜਾ ਦਿੰਦਾ ਹੈ – ਇਕੱਲਾ ਕਾਰਾ ਸ਼ੇਰ ਕਾਬੂ ਆ ਜਾਏ ਤਾਂ ਉਸ ਨੂੰ ਮਾਰ ਵੀ ਦਿੱਤਾ ਜਾਂਦਾ ਹੈ |

ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ੇਰ ਨੂੰ ‘ਜੰਗਲ ਦਾ ਰਾਜਾ’ ਕੀਹਨੇ ਬਣਾਇਆ? ਉਹਦੀ ਤਾਜਪੋਸ਼ੀ ਕਿਸ ਨੇ ਕੀਤੀ?

ਰਜਵਾੜਾਸ਼ਾਹੀ ਦੇ ਦਿਨਾਂ ਦੇ ਸੰਕਲਪ ਨੇ ਇਹ ਜਿਨ੍ਹਾਂ ਦੀ ਅੱਜ ਕੋਈ ਸਾਰਥਿਕਤਾ ਨਹੀਂ ਹੈ – ਅੱਜ ਬਹੁਗਿਣਤੀ ਦਾ ਦੌਰ ਹੈ ਤੇ ਬਹੁਗਿਣਤੀ ਭਾਵੇਂ ਮਝਾਂ ਦੀ ਹੋਵੇ ਭਾਵੇਂ ਭੇਡਾਂ ਦੀ – ਜੇ ਉਨ੍ਹਾਂ ਵਿਚ ਏਕਾ ਹੈ, ਉਹ ਰਾਜ ਕਰ ਸਕਦੇ ਨੇ |

 

-ਮਨਜਿੰਦਰ ਸਿੰਘ ਖਾਲਿਸਤਾਨੀ

Leave a Reply

Your email address will not be published. Required fields are marked *